ਅਮਰੀਕਾ ਦੇ ਪ੍ਰਮੁੱਖ ਸਿੱਖ ਸੰਗਠਨਾਂ ਨੇ 10 ਫ਼ਰਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਅਪੀਲ ਜਾਰੀ ਕੀਤੀ ਹੈ, ਜਿਸ ਵਿੱਚ ਵਿਦੇਸ਼ੀ ਸਰਕਾਰਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਜੋ ਅਮਰੀਕੀਆਂ, ਖਾਸ ਕਰਕੇ ਸਿੱਖ ਅਮਰੀਕੀਆਂ ਨੂੰ ਡਰਾਉਂਦੀਆਂ ਅਤੇ ਧਮਕਾਉਂਦੀਆਂ ਹਨ।
ਇਹ ਅਪੀਲ ਅਮਰੀਕੀ ਸਿੱਖ ਕਾਕਸ ਕਮੇਟੀ, ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਅਤੇ ਸਿੱਖ ਤਾਲਮੇਲ ਕਮੇਟੀ ਈਸਟ ਕੋਸਟ (ਐੱਸਸੀਸੀਈਸੀ) ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ।
"ਅਸੀਂ ਟੈਕਸ ਦੇਣ ਵਾਲੇ ਅਮਰੀਕੀ ਹਾਂ ਜੋ ਸਾਰੇ ਅਮਰੀਕੀਆਂ ਨੂੰ ਅਮਰੀਕੀ ਧਰਤੀ 'ਤੇ ਸੁਰੱਖਿਅਤ ਚਾਹੁੰਦੇ ਹਾਂ। ਕਿਸੇ ਵੀ ਵਿਦੇਸ਼ੀ ਸਰਕਾਰ ਨੂੰ ਸਾਡੇ ਦੇਸ਼ 'ਤੇ ਅਦਿੱਖ ਤੌਰ 'ਤੇ ਹਮਲਾ ਕਰਨ ਅਤੇ ਸਾਡੇ ਨਾਗਰਿਕਾਂ ਨੂੰ ਡਰਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ", ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸੰਸਥਾਪਕ ਪ੍ਰਿਤਪਾਲ ਸਿੰਘ ਨੇ ਕਿਹਾ। "ਇਸ ਸਮੇਂ, ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਨੂੰ ਕਾਰਵਾਈ ਦੀ ਲੋੜ ਹੈ।"
ਇਹ ਅਪੀਲ ਉਦੋਂ ਆਈ ਹੈ ਜਦੋਂ ਰਾਸ਼ਟਰਪਤੀ ਟਰੰਪ ਇਸ ਹਫ਼ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਦੀ ਤਿਆਰੀ ਕਰ ਰਹੇ ਹਨ। ਸਿੱਖ ਸੰਗਠਨ ਟਰੰਪ ਨੂੰ ਅਪੀਲ ਕਰ ਰਹੇ ਹਨ ਕਿ ਉਹ ਮੋਦੀ ਨੂੰ ਸਿੱਖ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਲਈ ਜ਼ਿੰਮੇਵਾਰ ਠਹਿਰਾਉਣ।
"ਸੰਦੇਸ਼ ਸਪੱਸ਼ਟ ਹੈ", ਐੱਸਸੀਸੀਈਸੀ ਦੇ ਹਿੰਮਤ ਸਿੰਘ ਨੇ ਕਿਹਾ ਤੇ ਦੋਸ਼ ਲਗਾਇਆ, "ਭਾਰਤ ਨੂੰ ਅਮਰੀਕੀਆਂ ਨੂੰ ਧਮਕੀਆਂ ਦੇਣਾ ਬੰਦ ਕਰਨ ਦੀ ਲੋੜ ਹੈ, ਭਾਵੇਂ ਸਿੱਧੇ ਤੌਰ 'ਤੇ, ਜਾਂ ਜਿਵੇਂ ਕਿ ਮੋਦੀ ਗੈਂਗ ਦੀ ਨਾਕਾਮ ਕੀਤੀ ਗਈ ਨਿਖਿਲ ਗੁਪਤਾ ਸਾਜ਼ਸ਼, ਜਾਂ ਅਸਿੱਧੇ ਤੌਰ 'ਤੇ ਭਾਰਤ ਸਰਕਾਰ ਨਾਲ ਜੁੜੇ ਗ਼ੈਰ-ਸਰਕਾਰੀ ਸੰਗਠਨਾਂ ਦੀ ਬਿਆਨਬਾਜ਼ੀ।"
ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ, ਇਸ ਸਮੇਂ ਨਿਊਯਾਰਕ ਵਿੱਚ ਸਿੱਖ ਅਮਰੀਕੀ ਆਗੂ ਖ਼ਾਲਸਤਾਨੀ ਸਮਰਥਕ ਦੀ ਹੱਤਿਆ ਕਰਵਾਉਣ ਦੇ ਕੋਸ਼ਿਸ਼ ਦੇ ਦੋਸ਼ ਵਿੱਚ ਹਿਰਾਸਤ ਵਿੱਚ ਹੈ। ਮੋਦੀ ਦੇ ਨੇੜਲੇ ਭਾਰਤੀ ਅਧਿਕਾਰੀਆਂ ਨਾਲ ਕਥਿਤ ਸਬੰਧਾਂ ਕਾਰਨ ਇਸ ਮਾਮਲੇ ਨੇ ਕਾਫ਼ੀ ਧਿਆਨ ਖਿੱਚਿਆ ਹੈ। ਨਵੰਬਰ 2023 ਵਿੱਚ ਅਮਰੀਕੀ ਵਕੀਲਾਂ ਨੇ ਗੁਪਤਾ 'ਤੇ ਉੱਤਰੀ ਅਮਰੀਕਾ ਵਿੱਚ ਘੱਟੋ-ਘੱਟ ਚਾਰ ਸਿੱਖ ਨੇਤਾਵਾਂ ਨੂੰ ਮਾਰਨ ਦੀ ਸਾਜ਼ਸ਼ ਦੇ ਸਬੰਧ ਵਿੱਚ ਦੋਸ਼ ਲਗਾਇਆ, ਜਿਸ ਵਿੱਚ ਗੁਰਪਤਵੰਤ ਸਿੰਘ ਪੰਨੂ ਵੀ ਸ਼ਾਮਲ ਸੀ।
ਸਿੱਖ ਨੇਤਾਵਾਂ ਨੇ 'ਭਾਰਤੀ ਮੀਡੀਆ ਬਿਰਤਾਂਤਾਂ' ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ, ਜਿਨ੍ਹਾਂ 'ਚ ਉਹ ਦਾਅਵਾ ਕਰਦੇ ਹਨ ਕਿ ਅਮਰੀਕਾ ਵਿੱਚ ਸਿੱਖਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਹਿਰਾਸਤ ਵਿੱਚ ਲਏ ਜਾਣ ਅਤੇ ਉਨ੍ਹਾਂ ਨੂੰ ਅੱਤਵਾਦੀ ਵਜੋਂ ਗਲਤ ਤਰੀਕੇ ਨਾਲ ਲੇਬਲ ਕਰਨ ਦੇ ਦੋਸ਼ ਵਿੱਚ ਗੁੰਮਰਾਹਕੁੰਨ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਅਜਿਹੀਆਂ ਚਾਲਾਂ ਸਿੱਖ ਡਾਇਸਪੋਰਾ ਸਮੂਹਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਲਈ ਕੰਮ ਕਰਦੀਆਂ ਹਨ।
ਆਪਣੀ ਅਪੀਲ ਵਿੱਚ, ਸਿੱਖ ਸੰਗਠਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਅਤੇ ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (ਡੀਐੱਚਸੀ) ਸਿੱਖ ਅਮਰੀਕੀਆਂ ਨੂੰ ਵਿਦੇਸ਼ੀ ਖਤਰਿਆਂ ਤੋਂ ਬਚਾਉਣ ਲਈ ਸਰਗਰਮ ਕਦਮ ਚੁੱਕਣ।
"ਅਮਰੀਕਾ ਵਿੱਚ ਵਿਦੇਸ਼ੀ ਏਜੰਟਾਂ ਦਾ ਅਦਿੱਖ ਹਮਲਾ ਇੱਕ ਵਧਦਾ ਰਾਸ਼ਟਰੀ ਸੁਰੱਖਿਆ ਸੰਕਟ ਹੈ, ਜੋ ਅਮਰੀਕੀ ਪ੍ਰਭੂਸੱਤਾ ਦੀ ਪਰਖ ਕਰ ਰਿਹਾ ਹੈ ਅਤੇ ਵੱਡੇ ਪੱਧਰ 'ਤੇ ਜਨਤਾ ਨੂੰ ਖ਼ਤਰਾ ਹੈ", ਸਿੱਖ ਸਮੂਹਾਂ ਨੇ ਚੇਤਾਵਨੀ ਦਿੱਤੀ।
ਜਿਵੇਂ ਟਰੰਪ ਪ੍ਰਸ਼ਾਸਨ ਰਾਸ਼ਟਰੀ ਸੁਰੱਖਿਆ ਨੀਤੀਆਂ ਨੂੰ ਮੁੜ ਆਕਾਰ ਦੇ ਰਹੇ ਹਨ, ਸਿੱਖ ਆਗੂ ਅਮਰੀਕੀ ਨਾਗਰਿਕਾਂ ਵਿਰੁੱਧ ਵਿਦੇਸ਼ੀ ਖਤਰਿਆਂ ਦਾ ਮੁਕਾਬਲਾ ਕਰਨ ਦੇ ਯਤਨਾਂ ਦੀ ਨਿਗਰਾਨੀ ਕਰਨ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਅੰਦਰ ਇੱਕ ਸਮਰਪਿਤ ਨੁਮਾਇੰਦੇ ਦੀ ਨਿਯੁਕਤੀ ਦੀ ਵੀ ਮੰਗ ਕਰ ਰਹੇ ਹਨ।
ਕਾਰਜਕਾਰੀ ਸ਼ਾਖਾ ਤੋਂ ਪਰੇ, ਇਹ ਸੰਗਠਨ ਵਿਦੇਸ਼ੀ ਪ੍ਰਭਾਵ ਅਤੇ ਕਥਿਤ ਟਾਰਗੇਟਡ ਹਿੰਸਾ ਦੇ ਵਿਰੁੱਧ ਮਜ਼ਬੂਤ ਵਿਧਾਨਕ ਸੁਰੱਖਿਆ ਲਈ ਕਾਂਗਰਸ ਨਾਲ ਸਹਿਯੋਗ ਕਰਨ ਦੀ ਯੋਜਨਾ ਬਣਾ ਰਹੇ ਹਨ।
"ਇਹ ਸਾਡੇ ਲੋਕਤੰਤਰ ਅਤੇ ਸਾਡੇ ਨਾਗਰਿਕਾਂ ਦੀ ਰੱਖਿਆ ਬਾਰੇ ਹੈ। ਅਸੀਂ ਰਾਸ਼ਟਰਪਤੀ ਟਰੰਪ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੇ ਅਮਰੀਕੀਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਵਿੱਚ ਸਾਡੇ ਨਾਲ ਖੜ੍ਹੇ ਹੋਣ," ਏਜੀਪੀਸੀ ਦੇ ਗੁਰਦੇਵ ਸਿੰਘ ਨੇ ਕਿਹਾ।
ਸਿੱਖ ਅਮਰੀਕੀ ਭਾਈਚਾਰੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਅਮਰੀਕੀਆਂ ਨੂੰ ਅਮਰੀਕੀ ਧਰਤੀ 'ਤੇ ਵਿਦੇਸ਼ੀ ਦਖਲਅੰਦਾਜ਼ੀ ਅਤੇ ਖਤਰਿਆਂ ਤੋਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ, ਇਸ ਲਈ ਉਨ੍ਹਾਂ ਦੀ ਕਾਰਵਾਈ ਕਰਨ ਦੀ ਮੰਗ ਕੇਵਲ ਸਿੱਖਾਂ ਨਾਲ ਸਬੰਧਤ ਨਹੀਂ ਹੈ।
Comments
Start the conversation
Become a member of New India Abroad to start commenting.
Sign Up Now
Already have an account? Login