ADVERTISEMENTs

ਸਿੱਖਸ ਆਫ਼ ਅਮਰੀਕਾ" ਵਲੋਂ ਪਿੰਡ ਬਮਾਲ ਦੀਆਂ ਬੱਚੀਆਂ ਨੂੰ ਵਿਸ਼ੇਸ਼ ਤੋਹਫ਼ਾ

ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਉਨ੍ਹਾਂ ਦੀ ਟੀਮ ਨੇ ਬੱਚੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸੁਪਨਿਆਂ ਅਤੇ ਭਵਿੱਖ ਬਾਰੇ ਜਾਣਿਆ।

ਧੂਰੀ — ਧੂਰੀ ਦੇ ਨੇੜਲੇ ਪਿੰਡ ਬਮਾਲ ਵਿੱਚ ਖੁਸ਼ੀ ਦਾ ਮਾਹੌਲ ਉਸ ਵੇਲੇ ਬਣ ਗਿਆ, ਜਦੋਂ ‘ਸਿੱਖਸ ਆਫ ਅਮੈਰਿਕਾ’ ਵਲੋਂ ਉਹਨਾਂ ਬੱਚੀਆਂ ਨੂੰ ਸਾਈਕਲ ਵੰਡੀਆਂ ਗਈਆਂ ਜੋ ਹਰ ਰੋਜ਼ ਦੂਜੇ ਪਿੰਡ ਪੈਦਲ ਪੜ੍ਹਾਈ ਕਰਨ ਜਾਂਦੀਆਂ ਸਨ। ਸਾਈਕਲ ਮਿਲਣ ਉਪਰੰਤ ਬੱਚੀਆਂ ਦੇ ਚਿਹਰਿਆਂ ਉੱਤੇ ਖੁਸ਼ੀ ਦੇ ਚਮਕਦਾਰ ਚਿਹਰੇ ਵੇਖਣਯੋਗ ਸਨ।

ਇਸ ਸਮਾਗਮ ਵਿੱਚ ‘ਸਿੱਖਸ ਆਫ ਅਮੈਰਿਕਾ’ ਦੀ ਟੀਮ ਨੇ ਹਾਜ਼ਰੀ ਭਰੀ। ਚੇਅਰਮੈਨ ਸ੍ਰੀ ਜਸਦੀਪ ਸਿੰਘ ਜੱਸੀ ਨੇ ਇਸ ਮੌਕੇ ਕਿਹਾ ਕਿ ਉਹ ਹਮੇਸ਼ਾਂ ਇਨ੍ਹਾਂ ਜਿਹੀਆਂ ਵੱਡੀਆਂ ਸੋਚਾਂ ਵਾਲੇ ਬੱਚਿਆਂ ਦੀ ਮਦਦ ਲਈ ਤਤਪਰ ਰਹਿਣਗੇ। ਉਨ੍ਹਾਂ ਦੱਸਿਆ ਕਿ ਇਹ ਬੱਚੇ ਛੋਟੀ ਉਮਰ 'ਚ ਹੀ ਵੱਡੇ ਸੁਪਨੇ ਲੈ ਕੇ ਚਲ ਰਹੇ ਹਨ, ਜੋ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹਨ।

ਇਸ ਮੌਕੇ ‘ਸਿੱਖਸ ਆਫ ਅਮੈਰਿਕਾ’ ਦੇ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ, ਸੰਸਥਾ ਦੇ ਪ੍ਰਧਾਨ ਕਵਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ‘ਮੁਸਲਿਮ ਆਫ ਅਮੈਰਿਕਾ’ ਦੇ ਚੇਅਰਮੈਨ ਸਾਜਿਦ ਤਰਾਰ ਵੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਾਮਿਲ ਹੋਏ।

ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਉਨ੍ਹਾਂ ਦੀ ਟੀਮ ਨੇ ਬੱਚੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸੁਪਨਿਆਂ ਅਤੇ ਭਵਿੱਖ ਬਾਰੇ ਜਾਣਿਆ। ਜਦੋਂ ਕਿਸੇ ਬੱਚੀ ਨੇ ਦੱਸਿਆ ਕਿ ਉਹ ਪਾਇਲਟ ਬਣਣਾ ਚਾਹੁੰਦੀ ਹੈ, ਤਾਂ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ। ਜੱਸੀ ਨੇ ਅਰਦਾਸ ਕੀਤੀ ਕਿ ਇਹਨਾਂ ਸਾਰਿਆਂ ਬੱਚਿਆਂ ਦੇ ਸੁਪਨੇ ਜ਼ਰੂਰ ਪੂਰੇ ਹੋਣ ਅਤੇ ਇਹ ਆਪਣੇ ਜੀਵਨ ਵਿੱਚ ਅੱਗੇ ਵਧਣ ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related