ADVERTISEMENTs

ਬਲਾਤਕਾਰ ਦੇ ਕੇਸ ’ਚ ‘ਅਖੌਤੀ ਪਾਸਟਰ’ ਬਜਿੰਦਰ ਨੂੰ ਉਮਰ ਕੈਦ

ਬੀਤੇ 28 ਮਾਰਚ ਨੂੰ ਅਦਾਲਤ ਨੇ ਇਸ ਤੋਂ ਪਹਿਲਾਂ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ’ਚ ਕੁੱਲ 6 ਲੋਕ ਮੁਲਜ਼ਮ ਸਨ ਅਤੇ ਅਦਾਲਤ ਵੱਲੋਂ ਬਜਿੰਦਰ ਤੋਂ ਇਲਾਵਾ ਬਾਕੀ ਪੰਜ ਜਣਿਆਂ ਨੂੰ ਬਰੀ ਕਰ ਦਿੱਤਾ ਹੈ।

ਪਾਸਟਰ ਬਜਿੰਦਰ / ਸੋਸ਼ਲ ਮੀਡੀਆ

ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ 2018 ਦੇ ਇੱਕ ਬਲਾਤਕਾਰ ਕੇਸ ਵਿਚ ਅਖੌਤੀ ਪਾਸਟਰ ਬਜਿੰਦਰਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨਾਲ ਪੀੜਤ ਮਹਿਲਾ ਅਤੇ ਉਸਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ। ਬੀਤੇ 28 ਮਾਰਚ ਨੂੰ ਅਦਾਲਤ ਨੇ ਇਸ ਤੋਂ ਪਹਿਲਾਂ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਚ ਕੁੱਲ 6 ਲੋਕ ਮੁਲਜ਼ਮ ਸਨ ਅਤੇ ਅਦਾਲਤ ਵੱਲੋਂ ਬਜਿੰਦਰ ਤੋਂ ਇਲਾਵਾ ਬਾਕੀ ਪੰਜ ਜਣਿਆਂ ਨੂੰ ਬਰੀ ਕਰ ਦਿੱਤਾ ਹੈ।

ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੀ ਰਹਿਣ ਵਾਲੀ ਇਕ ਔਰਤ ਨੇ ਪਾਸਟਰ ਬਜਿੰਦਰ ਉਤੇ ਜਬਰ ਜਨਾਹ ਦੇ ਦੋਸ਼ ਲਾਏ ਹਨ। ਪੰਜਾਬ ਪੁਲਿਸ ਵੱਲੋਂ ਸਾਲ 2018 ’’ਚ ਪਾਸਟਰ ਖਿਲਾਫ਼ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਬਜਿੰਦਰ ਖਿਲਾਫ਼ 3 ਮਾਰਚ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ ਸੀ। ਬਜਿੰਦਰ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਬਜਿੰਦਰ ਦੇ ਖਿਲਾਫ਼ ਦੋ ਹੋਰ ਮਹਿਲਾਵਾਂ ਨੇ ਜਿਣਸੀ ਛੇੜਛਾੜ ਅਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ ਅਤੇ ਇਨ੍ਹਾਂ ਮਾਮਲਿਆਂ ਵਿੱਚ ਮੁਹਾਲੀ ਪੁਲਿਸ ਵੱਲੋਂ ਦੋ ਹੋਰ ਵੱਖ-ਵੱਖ ਉਸਦੇ ਖਿਲਾਫ਼ ਹਾਲ ਹੀ ਵਿੱਚ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਪਾਸਟਰ ਬਜਿੰਦਰ ਇਸ ਸਮੇਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਸਾਲ 2018 ’ਚ ਇਕ 35 ਸਾਲਾ ਔਰਤ ਨੇ ਉਸ ਉਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਪੀੜਤਾ ਨੇ ਦੱਸਿਆ ਕਿ ਬਜਿੰਦਰ ਨੇ ਉਸ ਨੂੰ ਮੁਹਾਲੀ ਸਥਿਤ ਆਪਣੇ ਘਰ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ। ਅਪ੍ਰੈਲ 2018 ਵਿਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਬਾਅਦ ਵਿਚ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸੇ ਤਰ੍ਹਾਂ ਇੱਕ ਮਾਮਲੇ ਤਹਿਤ ਜਲੰਧਰ ਚ ਇਕ 22 ਸਾਲਾ ਔਰਤ ਨੇ ਉਸ ਉਤੇ ਜਿਨਸੀ ਸ਼ੋਸ਼ਣ ਦਾ ਨਵਾਂ ਦੋਸ਼ ਲਗਾਇਆ ਹੈ। ਪੀੜਤਾ ਨੇ ਥਾਣਾ ਮੁੱਲਾਂਪੁਰ ਵਿਖੇ ਆਪਣੇ ਬਿਆਨ ਦਰਜ ਕਰਵਾਏ ਹਨ। ਸੋਸ਼ਲ ਮੀਡੀਆ ਉਤੇ ਇਕ ਹੋਰ ਮਾਮਲੇ ਸਬੰਧੀ ਵੀਡੀਓ ਵਾਇਰਲ ਹੋਈ, ਜਿਸ ਵਿਚ ਉਹ ਆਪਣੇ ਦਫ਼ਤਰ ਚ ਇਕ ਔਰਤ ਅਤੇ ਕਰਮਚਾਰੀਆਂ ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ, ਜਿਸ ਵਿੱਚ ਵੀ ਬਜਿੰਦਰ ਦੇ ਖਿਲਾਫ ਇੱਕ ਵੱਖਰਾ ਕੇਸ ਮੁਹਾਲੀ ਦੇ ਥਾਣਾ ਮਾਜਰੀ ਬਲਾਕ ਵਿਖੇ ਦਰਜ ਹੋਇਆ ਹੈ। ਉਸ ਦੇ ਖਿਲਾਫ ਜਿਨਸੀ ਸ਼ੋਸ਼ਣ, ਪਿੱਛਾ ਕਰਨਾ, ਅਪਰਾਧਿਕ ਧਮਕੀ ਅਤੇ ਸਰੀਰਕ ਸ਼ੋਸ਼ਣ ਵਰਗੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

ਪੀੜਤ ਮਹਿਲਾ ਦੇ ਵਕੀਲ ਨੇ ਐਡਵੋਕੇਟ ਅਨਿਲ ਸਾਗਰ ਨੇ ਅਦਾਲਤ ਵੱਲੋਂ ਦਿੱਤੀ ਸਜ਼ਾ ਬਾਰੇ ਸੰਤੁਸ਼ਟੀ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ, ਅਧਿਆਤਮਕ ਆਗੂਆਂ ਦਾ ਕੰਮ ਲੋਕਾਂ ਨੂੰ ਮਾਰਗਦਰਸ਼ਨ ਦੇਣਾ ਅਤੇ ਜੀਵਨ ਵਿੱਚ ਸਹੀ ਰਾਹ ਦਿਖਾਉਣਾ ਹੁੰਦਾ ਹੈ। ਜਦੋਂ ਬਲਾਤਕਾਰ ਵਰਗਾ ਜੁਰਮ ਅਜਿਹੇ ਕਿਸੇ ਵਿਅਕਤੀ ਦੁਆਰਾ ਕੀਤਾ ਜਾਂਦਾ ਹੈ ਤਾਂ ਉਸਦੀ ਮਿਸਾਲੀ ਸਜ਼ਾ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਸਾਰੇ ਸਮਾਜ ਨੂੰ ਇੱਕ ਸੰਦੇਸ਼ ਜਾਵੇ। ਤਾਂ ਜੋ ਅਜਿਹਾ ਘਿਨੌਣਾ ਕੰਮ ਦੁਬਾਰਾ ਕੋਈ ਕਰਨ ਦੀ ਹਿੰਮਤ ਨਾ ਕਰ ਸਕੇ। ਅਸੀਂ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨਾਲ ਸੰਤੁਸ਼ਟ ਹਾਂ ਕਿ ਦੋਸ਼ੀ ਆਖਰੀ ਸਾਹਾਂ ਤੱਕ ਜੇਲ੍ਹ ਅੰਦਰ ਉਮਰ ਕੈਦ ਭੁਗਤੇਗਾ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related