ADVERTISEMENTs

ਵਿਕਰਮਜੀਤ ਸਿੰਘ ਸਾਹਨੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਦੀ ਸੁੰਦਰਤਾ ਵਾਸਤੇ ਕੀਤਾ ਵਿਸ਼ੇਸ਼ ਐਲਾਨ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਦੀ ਸੁੰਦਰਤਾ ਵਾਸਤੇ ਆਪਣੇ ਐੱਮਪੀ ਫੰਡ ਵਿਚੋਂ ਡੇਢ ਕਰੋੜ ਰੁਪਏ ਦੇਣ ਬਾਰੇ ਦੱਸਿਆ 'ਤੇ ਇਸਨੂੰ ਗੋਦ ਲੈਣ ਦੀ ਗੱਲ ਕਹੀ।

ਹੈਰੀਟੇਜ ਸਟਰੀਟ ਦੀ ਰੈਨੋਵੇਸ਼ਨ ਸਬੰਧੀ ਗੱਲਬਾਤ ਕਰਦੇ ਹੋਏ ਵਿਕਰਮਜੀਤ ਸਿੰਘ ਸਾਹਨੀ / X/Vikramjit Singh MP

ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਗਲੀਆਂ 'ਚ ਪਈ ਗੰਦਗੀ ਅਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਦੀਆਂ ਖਬਰਾਂ ਅਕਸਰ ਹੀ ਸੁਰਖੀਆਂ ਬਣਦੀਆਂ ਹਨ। ਜਿੱਥੇ ਸ੍ਰੀ ਦਰਬਾਰ ਦੇ ਪ੍ਰਬੰਧ ਵੱਲੋਂ ਸਮੇਂ ਸਮੇਂ 'ਤੇ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਉਥੇ ਹੀ ਹੁਣ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦਾ ਧਿਆਨ ਵੀ ਇਸ ਪਾਸੇ ਗਿਆ ਹੈ।ਜਿਸ ਉਪਰੰਤ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਦੀ ਸਫਾਈ ਅਤੇ ਰੈਨੋਵੇਸ਼ਨ ਲਈ ਉਨ੍ਹਾਂ ਵਿਸ਼ੇਸ਼ ਐਲਾਨ ਕੀਤਾ।

 

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਦੀ ਸੁੰਦਰਤਾ ਵਾਸਤੇ ਆਪਣੇ ਐੱਮਪੀ ਲੈਡ ਫੰਡ ਵਿਚੋਂ ਡੇਢ ਕਰੋੜ ਰੁਪਏ ਦੇਣ ਬਾਰੇ ਦੱਸਿਆ ਤੇ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੀ ਹੈਰੀਟੇਜ ਸਟਰੀਟ ਨੂੰ ਪੇਂਟਿੰਗ ਦੁਆਰਾ ਸੁੰਦਰੀਕਰਨ, ਵੱਡੇ ਡਸਟਬਿਨ ਲਗਾਉਣ, ਦਰੱਖਤ ਲਗਾਉਣ, ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਆਰਾਮ ਲਈ ਗੋਲਫ ਕਾਰਟ ਆਦਿ ਪ੍ਰਦਾਨ ਕਰਨ ਲਈ ਗੋਦ ਲਿਆ ਹੈ।

 

ਸਾਹਨੀ ਨੇ ਆਪਣੇ ਐਕਸ ਅਕਾਊਂਟ 'ਤੇ ਇਸ ਸਬੰਧੀ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ। 

 



ਉਨ੍ਹਾਂ ਕਿਹਾ ਕਿ ਉਹ ਅਕਸਰ ਹੀ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ ਤੇ ਇਸ ਦੌਰਾਨ ਉਨ੍ਹਾਂ ਮਹਿਸੂਸ ਕੀਤਾ ਕਿ ਹੈਰੀਟੇਜ ਸਟਰੀਟ ਵਿੱਚ ਬਹੁਤ ਸਾਰਾ ਕੰਮ ਹੋਣ ਵਾਲਾ ਹੈ। ਜਿਸ ਦੇ ਮੱਦੇਨਜਰ ਇਸਨੂੰ ਸੁੰਦਰ ਬਣਾਉਣ ਲਈ ਹੋਰ ਪ੍ਰਬੰਧ ਕੀਤੇ ਜਾਣੇ ਲੋੜੀਂਦੇ ਹਨ। ਸੋ ਉਨ੍ਹਾ ਵੱਲੋਂ ਦਿੱਤੀ ਰਕਮ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ। ਸਾਰਾ ਗਲਿਆਰਾ ਰੈਨੋਵੇਟ ਕੀਤਾ ਜਾਵੇਗਾ, ਨਵੇਂ ਡਸਟਬਿਨ ਰੱਖੇ ਜਾਣੇ ਹਨ, ਰੁੱਖ ਲਗਾਏ ਜਾਣੇ ਹਨ। 

 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਪੀ ਸਾਹਨੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਦੂਰੋਂ-ਦੂਰੋਂ ਸ਼ਰਧਾਲੂ ਸ਼ਰਧਾ ਸਹਿਤ ਨਤਮਸਤਕ ਹੋਣ ਲਈ ਆਉਂਦੇ ਹਨ, ਜਿਸ ਦੇ ਚਲਦਿਆਂ ਉਨ੍ਹਾ ਦੀ ਸਹੂਲਤ ਦੇ ਮੱਦੇਨਜਰ ਹਰ ਤਰਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨਾਂ ਨੂੰ ਯਾਤਰਾ ਦੌਰਾਨ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਾ ਆਵੇ। ਹੈਰੀਟੇਜ ਸਟਰੀਟ ਆਪਣੇ ਨਾਮ ਦੇ ਅਨੁਸਾਰ ਸੁੰਦਰ ਅਤੇ ਵੇਖਣਯੋਗ ਹੋਣੀ ਚਾਹੀਦੀ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related