ADVERTISEMENTs

ਕੈਨੇਡਾ 'ਚ ਪਿਤਾ ਦਾ ਕਤਲ ਕਰਨ ਵਾਲਾ ਪੁੱਤਰ ਟੋਰਾਂਟੋ ਤੋਂ ਗ੍ਰਿਫਤਾਰ

ਕਿਸੇ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਕਾਰ ਬਹਿਸ ਹੋਈ ਸੀ ਜਿਸ ਤੋਂ ਬਾਅਦ ਪੁੱਤ ਨੇ ਗੁੱਸੇ 'ਚ ਪਿਤਾ ਦਾ ਕਤਲ ਕਰ ਦਿੱਤਾ। ਦੋਸ਼ੀ ਸੁਖਰਾਜ ਚੀਮਾ ਮੌਕੇ ਤੇ ਫਰਾਰ ਹੋ ਗਿਆ।

ਦੋਸ਼ੀ ਸੁਖਰਾਜ ਚੀਮਾ ਦੀ ਤਸਵੀਰ / Social Media
ਅਜੋਕੇ ਸਮੇਂ 'ਚ ਨੌਜਵਾਨਾਂ 'ਤੇ ਗੁੱਸਾ ਇੰਨਾ ਜਿਆਦਾ ਹਾਵੀ ਹੋ ਰਿਹਾ ਹੈ ਕਿ ਉਹ ਆਪੇ ਤੋਂ ਬਾਹਰ ਹੋ ਕੇ ਰਿਸ਼ਤਿਆਂ ਦਾ ਵੀ ਲਿਹਾਜ ਨਹੀ ਰੱਖਦੇ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਬੈਠਦੇ ਹਨ। ਅਜਿਹੀ ਹੀ ਇੱਕ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ।
 

ਕੈਨੇਡਾ ‘ਚ 22 ਸਾਲਾ ਨੌਜਵਾਨ 'ਤੇ ਆਪਣੇ ਪਿਤਾ ਦਾ ਕਤਲ ਕਰਨ ਦਾ ਦੋਸ਼ ਹੈ। ਜਾਣਕਾਰੀ ਮੁਤਾਬਿਕ ਪੁੱਤ ਤੇ ਪਿਤਾ ਦੀ ਆਪਸ ‘ਚ ਬਹਿਸ ਦੌਰਾਨ ਪੁੱਤ ਨੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿਤਾ। 

 
ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਮਾਰੇ ਗਏ ਵਿਅਕਤੀ ਦੇ 22 ਸਾਲਾ ਪੁੱਤਰ 'ਤੇ ਉਸਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ।

ਕੁਲਦੀਪ ਸਿੰਘ (56) ਦੀ ਹੱਤਿਆ ਸਟੌਨੀ ਕ੍ਰੀਕ ਵਿੱਚ ਉਸਦੇ ਬੇਟੇ ਨਾਲ "ਝਗੜੇ" ਦੇ ਬਾਅਦ ਹੋਈ। 
 
ਦਰਅਸਲ ਕਿਸੇ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਕਾਰ ਬਹਿਸ ਹੋਈ ਸੀ ਜਿਸ ਤੋਂ ਬਾਅਦ ਪੁੱਤ ਨੇ ਗੁੱਸੇ 'ਚ ਪਿਤਾ ਦਾ ਕਤਲ ਕਰ ਦਿੱਤਾ। ਦੋਸ਼ੀ ਸੁਖਰਾਜ ਚੀਮਾ ਮੌਕੇ ਤੇ ਫਰਾਰ ਹੋ ਗਿਆ। 
 
ਚੀਮਾ ਦੀ ਫੋਟੋ ਜਾਰੀ ਕਰਦਿਆਂ, ਹੈਮਿਲਟਨ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ 10 ਫਰਵਰੀ ਨੂੰ ਸ਼ਾਮ 7:40 ਵਜੇ ਟ੍ਰੈਫਲਗਰ ਡਰਾਈਵ ਅਤੇ ਮਡ ਸਟ੍ਰੀਟ ਨੇੜੇ ਇੱਕ ਘਰ ਵਿੱਚ ਬੁਲਾਇਆ ਗਿਆ, ਜਿੱਥੇ ਹੈਮਿਲਟਨ ਦੇ ਕੁਲਦੀਪ ਸਿੰਘ (56) ਦੀ ਮੌਤ ਹੋ ਗਈ।
 
ਕੁਲਦੀਪ ਸਿੰਘ ਨੂੰ ਸਟੋਨ ਕ੍ਰੀਕ ਵਾਲੇ ਘਰ 'ਚ 'ਗੰਭੀਰ ਸੱਟਾਂ' ਨਾਲ ਪਾਇਆ ਗਿਆ। ਪੁਲਸ ਨੇ ਦੱਸਿਆ ਕਿ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
 
ਚਸ਼ਮਦੀਦਾਂ ਨੇ ਦੱਸਿਆ ਕਿ ਚੀਮਾ ਆਪਣੇ ਪਿਤਾ ਨਾਲ ਝਗੜੇ ਤੋਂ ਬਾਅਦ ਕਾਲੇ ਰੰਗ ਦੀ ਇੱਕ ਛੋਟੀ ਐਸਯੂਵੀ ਵਿੱਚ ਘਰੋਂ ਭੱਜ ਗਿਆ। 
 
ਪੁਲਿਸ ਨੇ ਸੋਮਵਾਰ ਨੂੰ ਟੋਰਾਂਟੋ ਤੋਂ ਸੁਖਰਾਜ ਚੀਮਾ ਨੂੰ ਗ੍ਰਿਫਤਾਰ ਕੀਤਾ ਅਤੇ ਉਸ 'ਤੇ ਉਸਦੇ ਪਿਤਾ ਕੁਲਦੀਪ ਸਿੰਘ ਦੀ ਮੌਤ ਦਾ ਦੋਸ਼ ਲਗਾਇਆ।
 

Comments

Related

ADVERTISEMENT

 

 

 

ADVERTISEMENT

 

 

E Paper

 

 

 

Video

 

//