ਅਮਰੀਕਾ ਦੇ ਨਵੇਂ ਚੁਣੇਰਾਸ਼ਟਰਪਤੀ ਡੋਨਲਡ ਟਰੰਪ ਚੋਣ ਜਿੱਤਣ ਤੋਂ ਬਾਅਦ ਐਕਸ਼ਨ ਮੋਡ ਵਿਚ ਆ ਗਏ ਹਨ। ਟਰੰਪ ਨੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀਖ਼ੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕਰਨ ਵਾਲੇ ਜ਼ਿਲ੍ਹਾ ਅਟਾਰਨੀ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ।
ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਸਾਬਕਾ ਚੇਅਰਮੈਨ ਜੇਅ ਕਲੇਅਟਨ ਨੂੰ ਨਿਊਯਾਰਕ ਦੇ ਦੱਖਣੀ ਡਿਸਟ੍ਰਿਕਟ ਦੇ ਜ਼ਿਲ੍ਹਾ ਅਟਾਰਨੀ ਵਜੋਂ ਨਾਮਜ਼ਦ ਕਰ ਰਹੇ ਹਨ। ਟਰੰਪ ਨੇ 'ਟਰੁੱਥ ਸੋਸ਼ਲ ਪੋਸਟ'ਚ ਕਿਹਾ, "ਜੇਅ ਸੱਚਾਈ ਦੇ ਮਜ਼ਬੂਤ ਯੋਧਾ ਬਣ ਰਹੇ ਹਨ ਕਿਉਂਕਿ ਅਸੀਂ ਅਮਰੀਕਾ ਨੂੰ ਮੁੜ ਤੋਂਮਹਾਨ ਬਣਾ ਰਹੇ ਹਾਂ।"
ਸੈਨੇਟ 'ਚ ਮੋਹਰ ਲੱਗਣ ਮਗਰੋਂ ਕਲੇਅਟਨ, ਡੇਮੀਅਨ ਵਿਲੀਅਮਜ਼ ਦੀ ਥਾਂ ਲੈਣਗੇ ਜੋ ਰਵਾਇਤ ਮੁਤਾਬਕ 21 ਜਨਵਰੀ ਨੂੰ ਰਾਸ਼ਟਰਪਤੀ ਬਦਲਣ ਮਗਰੋਂ ਅਸਤੀਫ਼ਾ ਦੇ ਦੇਣਗੇ ਜਾਂਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇਗਾ। ਪਿਛਲੇ ਮਹੀਨੇ ਵਿਲੀਅਮਜ਼ ਨੇ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਸੀ ਜਿਸ 'ਤੇ ਦੋਸ਼ ਹੈ ਕਿ ਉਸ ਨੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਲਈ ਇਕ ਵਿਅਕਤੀ ਨੂੰ ਸੁਪਾਰੀ ਦਿੱਤੀ ਸੀ।
ਇਸ ਤੋਂ ਪਹਿਲਾਂ ਵਿਲੀਅਮਜ਼ ਨੇ ਪਿਛਲੇ ਸਾਲ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਮਾਮਲੇ 'ਚ ਸਹਿ-ਸਾਜ਼ਿਸ਼ਕਾਰ ਬਣਾਇਆ ਸੀ। ਨਿਖਿਲ ਨੂੰ ਚੈੱਕ ਗਣਰਾਜ ਤੋਂ ਜੂਨ 'ਚ ਅਮਰੀਕਾ ਲਿਆਂਦਾ ਗਿਆ ਸੀ ਅਤੇ ਉਸ ਦਾ ਨਿਊਯਾਰਕ ਅਦਾਲਤ ਦੇ ਸਦਰਨਡਿਸਟ੍ਰਿਕਟ 'ਚ ਵੱਖਰੇ ਤੌਰ 'ਤੇ ਮੁਕੱਦਮਾ ਚੱਲ ਰਿਹਾ ਹੈ। ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਮਾਮਲੇ ਦੀ ਸੁਣਵਾਈ ਅਗਲੇ ਸਾਲ 19 ਜਨਵਰੀ ਨੂੰ ਹੋਵੇਗੀ। ਜੇ ਵਿਲੀਅਮਜ਼ ਅਸਤੀਫ਼ਾ ਦੇ ਦਿੰਦਾ ਹੈ ਤਾਂ ਵੀ ਉਸ ਦੇ ਦਫ਼ਤਰ ਦੇ ਵਕੀਲ ਨਵੇਂ ਅਟਾਰਨੀ ਜਨਰਲਦੇ ਅਹੁਦਾ ਸੰਭਾਲਣ ਤੱਕ ਪੈਰਵੀ ਜਾਰੀ ਰਖਣਗੇ।
Comments
Start the conversation
Become a member of New India Abroad to start commenting.
Sign Up Now
Already have an account? Login