ਭਾਰਤ ਦੇ ਪ੍ਰਧਾਨ ਮੰਤਰੀ (ਪੀਐੱਮ) ਨਰਿੰਦਰ ਮੋਦੀ 13 ਫਰਵਰੀ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ "ਅਹਿਲਨ ਮੋਦੀ" ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਆਬੂ ਧਾਬੀ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ 50 ਹਜ਼ਾਰ ਤੋਂ ਵੱਧ ਪ੍ਰਵਾਸੀ ਹਿੱਸਾ ਲੈਣਗੇ, ਜੋ ਕਿ ਭਾਰਤੀ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸੰਮੇਲਨ ਵਿੱਚੋਂ ਇੱਕ ਹੋਵੇਗਾ।
ਅਹਿਲਨ ਦਾ ਅਰਬੀ ਵਿੱਚ ਅਰਥ ਹੈ "ਸਵਾਗਤ"। ਇਸ ਸੰਮੇਲਨ ਦਾ ਨਾਮ ਇਸੇ ਨੂੰ ਧਿਆਨ ਵਿਚ ਰੱਖ ਕੇ ਰੱਖਿਆ ਗਿਆ ਹੈ। ਭਾਰਤ ਤੋਂ ਬਾਹਰ ਸਭ ਤੋਂ ਵੱਧ ਪ੍ਰਵਾਸੀਆਂ ਵਾਲੇ ਦੇਸ਼ ਯੂਏਈ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਯੂਏਈ ਵਿੱਚ ਲਗਭਗ 33 ਲੱਖ ਭਾਰਤੀ ਰਹਿੰਦੇ ਹਨ।
ਇਹ ਸੰਮੇਲਨ 14 ਫਰਵਰੀ ਨੂੰ ਪੀਐਮ ਮੋਦੀ ਵੱਲੋਂ ਯੂਏਈ ਵਿੱਚ ਬੀਏਪੀਐਸ ਹਿੰਦੂ ਮੰਦਰ ਦੇ ਉਦਘਾਟਨ ਤੋਂ ਠੀਕ ਪਹਿਲਾਂ ਹੋਵੇਗਾ। ਇਸ ਮੰਦਰ ਦਾ ਨੀਂਹ ਪੱਥਰ 20 ਅਪ੍ਰੈਲ 2019 ਨੂੰ ਰੱਖਿਆ ਗਿਆ ਸੀ। ਪੀਐੱਮ ਮੋਦੀ ਦੀ 2015 ਵਿੱਚ ਯੂਏਈ ਫੇਰੀ ਦੌਰਾਨ ਯੂਏਈ ਸਰਕਾਰ ਨੇ ਮੰਦਰ ਲਈ ਜ਼ਮੀਨ ਅਲਾਟ ਕੀਤੀ ਸੀ।
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਸਬੰਧਾਂ ਵਿੱਚ ਸਾਲਾਂ ਦੌਰਾਨ ਮਹੱਤਵਪੂਰਨ ਵਾਧਾ ਹੋਇਆ ਹੈ। ਦੋਵੇਂ ਦੇਸ਼ਾਂ ਦਰਮਿਆਨ ਅਕਸਰ ਉੱਚ ਪੱਧਰੀ ਦੌਰੇ ਅਤੇ ਕੂਟਨੀਤਕ ਆਦਾਨ-ਪ੍ਰਦਾਨ ਹੁੰਦੇ ਹਨ। ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ‘ਵਾਈਬ੍ਰੈਂਟ ਗੁਜਰਾਤ ਸੰਮੇਸਨ’ ਵਿੱਚ ਸ਼ਾਮਲ ਹੋਣ ਲਈ ਜਲਦ ਹੀ ਭਾਰਤ ਆਉਣ ਵਾਲੇ ਹਨ।
ਪੀਐੱਮ ਮੋਦੀ 2014 ਤੋਂ ਬਾਅਦ ਯੂਏਈ ਦੇ ਛੇ ਦੌਰੇ ਕਰ ਚੁੱਕੇ ਹਨ। ਸਭ ਤੋਂ ਤਾਜ਼ਾ ਦੌਰਾ ਦਸੰਬਰ ਵਿੱਚ ਦੁਬਈ ਵਾਤਾਵਰਣ ਪਰਿਵਰਤਨ ਸੰਮੇਲਨ (ਸੀਓਪੀ28) ਲਈ ਸੀ। ਇਨ੍ਹਾਂ ਦੌਰਿਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਭਾਰਤ ਅਤੇ ਯੂਏਈ ਵਿਚਕਾਰ ਵਪਾਰ ਲਗਭਗ 73 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ, ਜੋ ਕਿ 1970 ਦੇ ਦਹਾਕੇ ਮਾਮੂਲੀ 18 ਕਰੋੜ ਅਮਰੀਕੀ ਡਾਲਰ ਪ੍ਰਤੀ ਸਾਲ ਤੋਂ ਬਹੁਤ ਅਧਿਕ ਹੈ। ਯੂਏਈ ਦਾ ਭਾਰਤ ਦਾ ਨਿਰਯਾਤ ਵੀ ਕਾਫ਼ੀ ਵਾਧਿਆ ਹੈ ਅਤੇ ਇਹ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਬਣ ਗਿਆ ਹੈ।
ਯੂਏਈ ਭਾਰਤ ਵਿੱਚ ਇੱਕ ਪ੍ਰਮੁੱਖ ਨਿਵੇਸ਼ਕ ਵਜੋਂ ਉਭਰਿਆ ਹੈ। ਇਸਨੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਵਿੱਚ 15.18 ਅਰਬ ਅਮਰੀਕੀ ਡਾਲਰ ਦੇ ਨਾਲ ਅੰਦਾਜ਼ਨ 20-21 ਅਰਬ ਅਮਰੀਕੀ ਡਾਲਰ ਦਾ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਸੰਯੁਕਤ ਅਰਬ ਅਮੀਰਾਤ ਐੱਫਡੀਆਈ ਦੇ ਮਾਮਲੇ ਵਿੱਚ ਭਾਰਤ ਵਿੱਚ 7ਵਾਂ ਸਭ ਤੋਂ ਵੱਡਾ ਨਿਵੇਸ਼ਕ ਬਣ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login