Unstuck with Mac and Keen ਨਾਮ ਨਾਲ ਵਲੋਗਿੰਗ ਕਰਨ ਵਾਲੀ ਮੈਕੇਂਜੀ ਦਾ ਵੀਡੀਓ ਹੋਇਆ ਵਾਇਰਲ / Instagram/@macnkeen
ਭਾਰਤ ਦੇ ਹੈਲਥਕੇਅਰ ਸਿਸਟਮ ਦੀ ਗੁਣਵੱਤਾ ਨੂੰ ਲੈਕੇ ਇੱਕ ਅਮਰੀਕੀ ਵਲੋਗਰ ਦਾ ਇੱਕ ਇੰਸਟਾਗ੍ਰਾਮ ਵੀਡੀਓ ਵਾਇਰਲ ਹੋ ਰਿਹਾ ਹੈ। ਅੰਨਸਟਕ ਵਿਦ ਮੈਕ ਐਂਡ ਕੀਨ ਨਾਮ ਦੇ ਵਲੋਗ ਬਣਾਉਣ ਵਾਲੀ ਮੈਕੈਂਜੀ ਨੇ ਇਸ ਵੀਡੀਓ ਵਿੱਚ ਆਪਣੇ ਬ੍ਰਿਟਿਸ਼ ਸਾਥੀ ਦੇ ਭਾਰਤ ਵਿੱਚ ਸਟੇ ਦੌਰਾਨ ਬੀਮਾਰ ਹੋਣ ਦਾ ਅਨੁਭਵ ਸਾਂਝਾ ਕੀਤਾ ਹੈ।
ਵੀਡੀਓ ਵਿੱਚ ਮੈਕੈਂਜੀ ਨੇ ਦੱਸਿਆ ਕਿ ਉਸਦਾ ਦੋਸਤ ਕੁਝ ਹੈਲਥ ਟੈਸਟ ਕਰਵਾਉਣਾ ਚਾਹੁੰਦਾ ਸੀ ਪਰ ਬਹੁਤ ਘਬਰਾਇਆ ਹੋਇਆ ਸੀ। ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਭਾਰਤ ਵਿੱਚ ਵੀ ਤੁਸੀਂ ਆਪਣੇ ਲੈਬ ਟੈਸਟ ਸ਼ੇਡਯੂਲ ਕਰਵਾ ਸਕਦੇ ਹੋ। ਤੁਹਾਡੇ ਸ਼ੇਡਯੂਲ ਕੀਤੇ ਸਮੇਂ ਤੇ ਨਰਸ ਤੁਹਾਡੇ ਘਰ ਆਕੇ ਤੁਹਾਡਾ ਸੈਂਪਲ ਕਲੈਕਟ ਕਰ ਸਕਦੀ ਹੈ।
ਉਹਨਾਂ ਨੇ ਅਮਰੀਕਾ ਅਤੇ ਭਾਰਤ ਦੇ ਹੈਲਥਕੇਅਰ ਸਿਸਟਮ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਅਮਰੀਕਾ ਵਿੱਚ ਲੈਬ ਟੈਸਟ ਦਾ ਅਪਾਇੰਟਮੈਂਟ ਲੈਣ ਵਾਸਤੇ ਕਈ ਵਾਰ ਦਿਨਾਂ ਤੋਂ ਲੈਕੇ ਹਫ਼ਤੇ ਲੱਗ ਜਾਂਦੇ ਹਨ। ਪਰ ਭਾਰਤੀ ਲੋਕ ਬਹੁਤ ਘੱਟ ਕੀਮਤ ਤੇ ਜਦੋਂ ਮਰਜੀ ਘਰ ਬੈਠੇ ਵੀ ਲੈਬ ਆਪਣਾ ਟੈਸਟ ਕਰਵਾ ਸਕਦੇ ਹਨ। ਮੈਕੈਂਜੀ ਨੇ ਅੱਗੇ ਕਿਹਾ , "ਮੈਨੂੰ ਲੱਗ ਰਿਹਾ ਸੀ ਕਿ ਇਹ ਟੈਸਟ ਬਹੁਤ ਮਹਿੰਗੇ ਹੋਣਗੇ , ਪਰ ਮੈਂ ਇਹ ਦੇਖ ਕੇ ਹੈਰਾਨ ਸੀ ਕਿ ਪੂਰੇ ਟੈਸਟ ਦੇ ਲਈ ਸਾਨੂੰ ਸਿਰਫ 14 ਡੋਲਰ ਯਾਨੀ 1100 ਰੁਪਏ ਹੀ ਦੇਣੇ ਪਏ।"
ਛੇ ਦਿਨ ਪਹਿਲਾਂ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਛੇ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਬਹੁਤ ਸਾਰੇ ਅਮਰੀਕੀ ਵੀ ਇਸ ਤੋਂ ਹੈਰਾਨ ਹਨ ਅਤੇ ਇਸ ਦੀ ਤੁਲਨਾ ਆਪਣੀ ਸਿਹਤ ਸੰਭਾਲ ਪ੍ਰਣਾਲੀ ਨਾਲ ਕਰ ਰਹੇ ਹਨ। ਹਾਰਵਰਡ ਹੈਲਥ ਪਬਲਿਸ਼ਿੰਗ ਦੇ ਸੀਨੀਅਰ ਫੈਕਲਟੀ ਐਡੀਟਰ ਰੌਬਰਟ ਐੱਚ. ਸ਼ਮਰਲਿੰਗ ਨੇ ਆਪਣੇ ਲੇਖ ਵਿੱਚ ਕਈ ਮੁੱਦਿਆਂ 'ਤੇ ਵਿਸਥਾਰ ਨਾਲ ਲਿਖਿਆ ਹੈ।
'ਇਜ਼ ਆਵਰ ਹੈਲਥਕੇਅਰ ਸਿਸਟਮ ਬ੍ਰੋਕਨ' ਦੇ ਸਿਰਲੇਖ ਵਾਲੇ ਇੱਕ ਲੇਖ ਵਿੱਚ ਡਾ: ਸ਼ਮਰਲਿੰਗ ਲਿਖਦੇ ਹਨ ਕਿ ਦੁਨੀਆ ਦੇ ਹੋਰ ਜ਼ਿਆਦਾ ਖਰਚ ਕਰਨ ਵਾਲੇ ਦੇਸ਼ਾਂ ਦੇ ਮੁਕਾਬਲੇ ਅਮਰੀਕਾ ਸਿਹਤ ਸੰਭਾਲ 'ਤੇ ਜ਼ਿਆਦਾ ਖਰਚ ਕਰਦਾ ਹੈ, ਫਿਰ ਵੀ ਉਮਰ ਦੀ ਸੰਭਾਵਨਾ, ਖੁਦਕੁਸ਼ੀ, ਹਸਪਤਾਲ ਵਿੱਚ ਭਰਤੀ ਅਤੇ ਜਨਮ ਦੌਰਾਨ ਮਾਵਾਂ ਦੀ ਮੌਤ ਦੇ ਮਾਮਲਿਆਂ 'ਚ ਅਸੀਂ ਕਾਫੀ ਪਿੱਛੇ ਹਾਂ। ਇਹ ਸਭ ਉਦੋਂ ਹੈ , ਜਦੋਂ ਕਿ ਇੱਥੇ ਦਾ ਹੈਲਥਕੇਅਰ ਸਿਸਟਮ ਬਹੁਤ ਮਹਿੰਗਾ ਹੈ।
ਇਸੇ ਤਰ੍ਹਾਂ ਬ੍ਰਿਟੇਨ ਦੀ ਨਾਗਰਿਕ ਫਾਤਮੀ ਇਬਰਾਨੋਵਾ ਨੇ ਆਪਣੇ ਦੇਸ਼ ਵਿੱਚ ਨੈਸ਼ਨਲ ਹੈਲਥ ਸਰਵਿਸ ਦੀ ਹਾਲਤ ਬਾਰੇ ਦੱਸਦੇ ਹੋਏ ਕਿਹਾ ਕਿ ਲੰਬੇ ਇੰਤਜ਼ਾਰ ਕਾਰਨ ਉਸ ਨੂੰ ਤੁਰਕੀ ਵਿੱਚ ਆਪਣਾ ਇਲਾਜ ਕਰਵਾਉਣਾ ਪਿਆ। ਰਿਪੋਰਟਾਂ ਦੱਸਦੀਆਂ ਹਨ ਕਿ ਇੰਗਲੈਂਡ ਵਿੱਚ ਸਾਢੇ ਸੱਤ ਲੱਖ ਤੋਂ ਵੱਧ ਲੋਕਾਂ ਨੂੰ ਇਲਾਜ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਸੰਤੁਸ਼ਟੀ ਵੀ ਨਹੀਂ ਮਿਲਦੀ।
ਕਈ ਯੂਜ਼ਰਸ ਨੇ ਮੈਕੇਂਜੀ ਦੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ ਕਿ ਇਹੀ ਕਾਰਨ ਹੈ ਕਿ ਮੇਰੇ ਸਾਰੇ ਭਾਰਤੀ ਦੋਸਤ ਆਪਣੇ ਸਾਲਾਨਾ ਚੈਕਅੱਪ, ਰੂਟ ਕੈਨਾਲ, ਅੱਖਾਂ ਦੀ ਜਾਂਚ ਆਦਿ ਲਈ ਭਾਰਤ 'ਚ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਜਿਨ੍ਹਾਂ ਲੋਕਾਂ ਕੋਲ ਪੈਸਾ ਹੈ, ਉਨ੍ਹਾਂ ਲਈ ਭਾਰਤ 'ਚ ਸਭ ਤੋਂ ਵਧੀਆ ਹੈਲਥ ਕੇਅਰ ਉਪਲਬਧ ਹੈ। ਪਰ ਗਰੀਬਾਂ ਦਾ ਉੱਥੇ ਇਲਾਜ ਕਰਵਾਉਣਾ ਬਹੁਤ ਮਾੜਾ ਹੈ।
ਇਕ ਯੂਜ਼ਰ ਪ੍ਰੋਮਿਤਾ ਮੁਖਰਜੀ ਨੇ ਦੱਸਿਆ ਕਿ 2014 'ਚ ਉਨ੍ਹਾਂ ਦੇ ਪਰਿਵਾਰ ਦਾ ਭਾਰਤ 'ਚ ਐਕਸੀਡੈਂਟ ਹੋਇਆ ਸੀ। ਐਂਬੂਲੈਂਸ ਸਿਰਫ 10 ਮਿੰਟਾਂ ਵਿੱਚ ਪਹੁੰਚ ਗਈ ਅਤੇ ਮੁੱਢਲੀ ਸਹਾਇਤਾ ਦਿੱਤੀ ਗਈ। ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਵੀ ਸਿਹਤ ਸੰਭਾਲ ਦਾ ਬਹੁਤ ਵਧੀਆ ਪ੍ਰਬੰਧ ਹੈ। ਉਸ ਕਾਰਨ ਮੇਰੇ ਪਿਤਾ ਦੀ ਜਾਨ ਬਚ ਗਈ।
Comments
Start the conversation
Become a member of New India Abroad to start commenting.
Sign Up Now
Already have an account? Login