ADVERTISEMENTs

ਆਸਟ੍ਰੇਲੀਆਈ ਕੁੜੀ ਦੇ ਕਤਲ ਕੇਸ ਵਿੱਚ ਇਸ ਪੰਜਾਬੀ ਨੂੰ ਲੈਕੇ ਫੈਸਲੇ 'ਤੇ ਕਿਉਂ ਨਾ ਪਹੁੰਚ ਸਕੀ ਜਿਊਰੀ ?

ਕੁਈਨਜ਼ਲੈਂਡ ਦੇ ਕਾਨੂੰਨ ਮੁਤਾਬਕ, ਕਤਲ ਮਾਮਲਿਆਂ ਵਿੱਚ ਜਿਊਰੀ ਦਾ ਫ਼ੈਸਲਾ ਸਰਬਸੰਮਤੀ ਨਾਲ ਹੋਣਾ ਚਾਹੀਦਾ ਹੈ। ਪਰ ਇਸ ਕੇਸ ਵਿੱਚ ਜਿਊਰੀ ਅਸਮਰਥ ਰਹੀ, ਜਿਸ ਕਰਕੇ ਹੁਣ ਰਾਜਵਿੰਦਰ ਸਿੰਘ ਨੂੰ ਇੱਕ ਹੋਰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਆਸਟ੍ਰੇਲੀਆ ਵਿੱਚ ਵਾਂਗੇਟੀ ਬੀਚ 'ਤੇ ਹੋਏ ਟੋਯਾਹ ਕੋਰਡਿੰਗਲੇ ਦੇ ਕਤਲ ਮਾਮਲੇ ਵਿੱਚ ਜਿਊਰੀ ਨੂੰ ਖਾਰਜ ਕਰ ਦਿੱਤਾ ਗਿਆ ਹੈ। ਜਿਊਰੀ ਮੈਂਬਰ ਢਾਈ ਦਿਨ ਦੀ ਵਿਚਾਰ-ਵਟਾਂਦਰੇ ਦੇ ਬਾਵਜੂਦ ਕਿਸੇ ਇੱਕ ਨਤੀਜੇ ਤੇ ਨਹੀਂ ਪਹੁੰਚ ਸਕੇ।

ਟੋਯਾਹ ਕੋਰਡਿੰਗਲੇ ਦਾ ਕਤਲ

ਟੋਯਾਹ ਕੋਰਡਿੰਗਲੇ, ਜੋ 2018 ਵਿੱਚ 24 ਸਾਲ ਦੀ ਸੀ, ਆਪਣੇ ਕੁੱਤੇ ਨੂੰ ਘੁੰਮਾਉਣ ਗਈ ਸੀ, ਜਦੋਂ ਉਸ 'ਤੇ 26 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਉਸ ਦੀ ਲਾਸ਼ ਅਗਲੇ ਦਿਨ ਉਸ ਦੇ ਪਿਤਾ ਨੂੰ ਵਾਂਗੇਟੀ ਬੀਚ 'ਤੇ ਰੇਤ ਦੇ ਟਿੱਬਿਆਂ ਵਿੱਚ ਅੱਧੀ ਦਫ਼ਨਾਈ ਹੋਈ ਮਿਲੀ।

ਮੁੱਖ ਦੋਸ਼ੀ ਅਤੇ ਗ੍ਰਿਫ਼ਤਾਰੀ

40 ਸਾਲਾ ਰਾਜਵਿੰਦਰ ਸਿੰਘ, ਜੋ ਪੰਜਾਬ ਦੇ ਬੁੱਟਰ ਕਲਾਂ ਪਿੰਡ ਨਾਲ ਸਬੰਧਤ ਹੈ, ਕਤਲ ਦੇ ਅਗਲੇ ਦਿਨ ਭਾਰਤ ਭੱਜ ਆਇਆ। ਉਸ ਉੱਤੇ ਕਤਲ ਦੇ ਇਲਜ਼ਾਮ ਲੱਗੇ, ਅਤੇ 2023 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਆਸਟ੍ਰੇਲੀਆ ਦੇ ਹਵਾਲੇ ਕੀਤਾ ਗਿਆ। ਨਵੀਂ ਦਿੱਲੀ ਵਿੱਚ ਪੁਲਿਸ ਨੇ ਉਸ ਨੂੰ ਫੜਿਆ, ਅਤੇ ਆਸਟ੍ਰੇਲੀਆ ਸਰਕਾਰ ਨੇ ਉਸ ਦੀ ਗ੍ਰਿਫ਼ਤਾਰੀ ਲਈ 5.5 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਸੀ।

ਸਬੂਤਾਂ ਤੇ ਮੁਕੱਦਮਾ

ਮੁਕੱਦਮੇ ਦੌਰਾਨ, ਸਾਹਮਣੇ ਆਇਆ ਕਿ ਰਾਜਵਿੰਦਰ ਸਿੰਘ ਦਾ ਡੀਐੱਨਏ ਉਸ ਥਾਂ ਮਿਲਿਆ ਜਿੱਥੇ ਕੋਰਡਿੰਗਲੇ ਦੀ ਲਾਸ਼ ਦਫ਼ਨਾਈ ਗਈ ਸੀ। ਮੋਬਾਈਲ ਫੋਨ ਡਾਟਾ ਨੇ ਵੀ ਦਰਸਾਇਆ ਕਿ ਕਤਲ ਵਾਲੇ ਦਿਨ ਉਸ ਦੀ ਕਾਰ ਅਤੇ ਪੀੜਤ ਦੇ ਫੋਨ ਦੀ ਲੋਕੇਸ਼ਨ ਇੱਕੋ ਦਿਸ਼ਾ ਵਿੱਚ ਸੀ।

ਬਚਾਅ ਪੱਖ ਦੀ ਦਲੀਲ

ਰਾਜਵਿੰਦਰ ਸਿੰਘ ਨੇ ਆਪਣੇ ਉੱਤੇ ਲਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ "ਕਾਇਰ" ਹੋ ਸਕਦੇ ਹਨ, ਪਰ ਕਾਤਲ ਨਹੀਂ"। ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਦੀ ਜਾਂਚ ਪੂਰੀ ਨਹੀਂ ਸੀ ਅਤੇ ਹੋਰ ਸੰਭਾਵਿਤ ਸ਼ੱਕੀਆਂ 'ਤੇ ਵੀ ਧਿਆਨ ਦੇਣਾ ਚਾਹੀਦਾ ਸੀ।

ਕੁਈਨਜ਼ਲੈਂਡ ਦੇ ਕਾਨੂੰਨ ਮੁਤਾਬਕ, ਕਤਲ ਮਾਮਲਿਆਂ ਵਿੱਚ ਜਿਊਰੀ ਦਾ ਫ਼ੈਸਲਾ ਸਰਬਸੰਮਤੀ ਨਾਲ ਹੋਣਾ ਚਾਹੀਦਾ ਹੈ। ਪਰ ਇਸ ਕੇਸ ਵਿੱਚ ਜਿਊਰੀ ਅਸਮਰਥ ਰਹੀ, ਜਿਸ ਕਰਕੇ ਹੁਣ ਰਾਜਵਿੰਦਰ ਸਿੰਘ ਨੂੰ ਇੱਕ ਹੋਰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related