ਮੈਰੀਲੈਂਡ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਮਾਗਮ
December 2024 74 views 7:38ਮੌਂਟਗੋਮਰੀ ਕਾਉਂਟੀ, ਮੈਰੀਲੈਂਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ, ਗੁਰੂ ਜੀ ਦੀਆਂ ਸਿੱਖਿਆਵਾਂ - ਏਕਤਾ, ਸੇਵਾ ਅਤੇ ਸਮਾਨਤਾ ਨੂੰ ਯਾਦ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤ ਇਕਠੀ ਹੋਈ । ਮੌਂਟਗੋਮਰੀ ਕਾਉਂਟੀ ਦੇ ਸ਼ੈਰਿਫ, ਡੈਲੀਗੇਟਸ ਅਤੇ ਹੋਰ ਅਧਿਕਾਰੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਮਾਹਿਰਾਂ ਦੇ ਭਾਸ਼ਣ, ਸਿੱਖੀ ਦੇ ਮੂਲ ਸਿਧਾਂਤਾਂ ਬਾਰੇ ਬੱਚਿਆਂ ਵੱਲੋਂ ਪੇਸ਼ਕਾਰੀਆਂ ਅਤੇ ਗੁਰੂ ਗੋਬਿੰਦ ਸਿੰਘ ਫਾਊਡੇਸ਼ਨ, ਵਾਸ਼ਿੰਗਟਨ ਸਿਖ ਸੈਟਰ, ਗੁਰੂ ਨਾਨਕ ਫਾਊਡੇਸ਼ਨ ਆਫ ਅਮਰੀਕਾ, ਗਿਆਨ ਸਾਗਰ ਗੁਰਦੁਆਰਾ ਤੋਂ ਜਥਿਆਂ ਨੇ ਸ਼ਬਦ ਕੀਰਤਨ ਤੇ ਗੁਰ ਵਿਚਾਰਾਂ ਨਾਲ ਹਾਜ਼ਰੀ ਭਰੀ। ਗੁਰੂ ਜੀ ਦੇ ਜੀਵਨ ਤੇ ਪਾਵਰ ਪਵਾਇੰਟ ਪਰੈਜਨਟੇਸ਼ਨ ਵੀ ਵਿਖਾਈ ਗਈ। ਕਮਿਊਨਿਟੀ ਮੈਂਬਰਾਂ ਅਤੇ ਆਗੂਆਂ ਨੇ ਸੇਵਾ ਭਾਵਨਾ ਅਤੇ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਨੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ 'ਇੱਕ ਓਂਕਾਰ' ਨੂੰ ਮੁੜ ਸੁਰਜੀਤ ਕੀਤਾ।
- Tags:
- Guru Nanak Dev Ji
- 555th Prakash Purab
- Montgomery County
- Sikh teachings
- unity
- service
- equality
- community celebration
- Guru Nanak
- Sikhism
- interfaith unity
- Seva
- Guru Gobind Singh Foundation
- PowerPoint presentation
- One God. Indian diaspora
- Indian expatriates
- NRI (Non-Resident Indian)
- Desi community
- Indian culture abroad