ਵਿਸਾਖੀ 'ਤੇ ਵਾਸ਼ਿੰਗਟਨ ਡੀਸੀ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਸਮਾਗਮ
April 2025 8 views 5:02
ਵਾਸ਼ਿੰਗਟਨ ਡੀਸੀ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ 13 ਅਪ੍ਰੈਲ, 2025 ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਜਸ਼ਨ ਮਨਾਏ ਗਏ। ਇਸ ਮੌਕੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਗੁਰਦੁਆਰਾ ਫੇਅਰਫੈਕਸ ਸਟੇਸ਼ਨ, ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਗੁਰਦੁਆਰਾ ਸਿਲਵਰ ਸਪਰਿੰਗ ਮੈਰੀਲੈਂਡ, ਸਿੱਖ ਗੁਰਦੁਆਰਾ ਡੀਸੀ ਵਾਸ਼ਿੰਗਟਨ ਡੀਸੀ, ਸਿੰਘ ਸਭਾ ਗੁਰਦੁਆਰਾ ਫੇਅਰਫੈਕਸ, ਰਾਜ ਖਾਲਸਾ ਗੁਰਦੁਆਰਾ ਸਟਰਲਿੰਗ ਵਿਖੇ ਵਿਸ਼ੇਸ਼ ਸਮਾਗਮ ਉਲੀਕੇ ਗਏ।ਇਸ ਦੌਰਾਨ ਵੱਖ ਵੱਖ ਰਾਗੀ ਜਥਿਆਂ ਨੇ ਸੰਗਤ ਨੂੰ ਹਰ ਜਸ ਨਾਲ ਨਿਹਾਲ ਕੀਤਾ।ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ।ਇਸ ਮੌਕੇ ਗੁਰਦੁਆਰਾ ਸਾਹਿਬਾਨਾਂ ‘ਚ ਸੰਗਤ ਵੱਲੋਂ ਨਿਸ਼ਾਨ ਸਾਹਿਬਾਂ ਦੇ ਚੋਲਿਆਂ ਦੀ ਸੇਵਾ ਵੀ ਕੀਤੀ ਗਈ।